COVID-19 Vaccines - ਕਿਉਂ ਕਿ ਕੈਨੇਡੀਅਨ ਬੁਜੁਰਗਾਂ ਲਈ ਜ਼ਰੂਰੀ ਹੈ

13 ਨਵੰਬਰ, 2023 (17 ਜਨਵਰੀ, 2024 ਨੂੰ ਅੱਪਡੇਟ ਕੀਤਾ ਗਿਆ)

ਲਿਖਿਆ ਗਿਆ: Arushan Arulnamby, Samir K. Sinha

ਨਵੇਂ ਅਤੇ ਅਪਡੇਟ ਕੀਤੇ ਟੀਕਿਆਂ ਦੇ ਉਪਲਬਧ ਹੋਣ ਦੇ ਜਵਾਬ ਵਿੱਚ, National Institute on Ageing (NIA) ਨੇ ਇਸ ਪਰਚੇ ਦਾ ਅਪਡੇਟ ਕੀਤਾ ਸੰਸਕਰਨ ਜਾਰੀ ਕੀਤਾ ਹੈ:  COVID-19 ਟੀਕੇ — ਬਜ਼ੁਰਗ ਕੈਨੇਡੀਅਨਾਂ ਨੂੰ ਕੀ ਜਾਣਨ ਦੀ ਲੋੜ ਹੈ। ਇਹ ਵਿਲੱਖਣ ਸ੍ਰੋਤ ਇਸ ਆਉਣ ਵਾਲੇ ਠੰਡ ਅਤੇ ਫਲੂ ਦੇ ਮੌਸਮ, ਅਤੇ ਇਸ ਤੋਂ ਬਾਅਦ ਵੀ ਅਨੁਮਾਨਿਤ “ਟ੍ਰਿਪਲਡੈਮਿਕ (tripledemic)” ਲਈ ਖਾਸ ਬਜ਼ੁਰਗ ਕੈਨੇਡੀਅਨਾਂ ਨੂੰ ਸੂਚਿਤ ਅਤੇ ਤਿਆਰ ਕਰਨ ਲਈ 18 ਭਾਸ਼ਾਵਾਂ ਵਿੱਚ ਸਮਝਣ ਵਿੱਚ ਆਸਾਨ ਅਤੇ ਵਿਵਹਾਰਿਕ ਜਾਣਕਾਰੀ ਪ੍ਰਦਾਨ ਕਰਦਾ ਹੈ।

 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਹੋਰ ਵੀ ਵੱਧ ਖਤਰਾ ਹੁੰਦਾ ਹੈ: ਉਹ ਕੈਨੇਡੀਅਨ ਜਨਸੰਖਿਆ ਦਾ ਪੰਜਵਾਂ ਹਿੱਸਾ ਹਨ, ਪਰ ਕੈਨੇਡਾ ਵਿੱਚ ਇੰਨਫਲੂਐਂਜ਼ਾ, RSV, COVID-19 ਦੇ ਕਾਰਨ ਹੋਈਆਂ ਮੌਤਾਂ ਦਾ ਕਰੀਬ 90 ਪ੍ਰਤੀਸ਼ਤ ਹਨ।